Simran Samagam, February, 2018

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ ਪਿਛਲੇ ਕੲੀ ਦਿਨਾਂ ਤੋਂ ਕਰਵਾੲੇ ਜਾ ਰਹੇ ਨਾਮ ਅਭਿਅਾਸ ਸਮਾਗਮ ਦੀ ਸਮਾਪਤੀ ਦੌਰਾਨ ਅੱਜ ਗੁਰਮਤਿ ਸਮਾਗਮ ਕਰਵਾੲਿਅਾ ਗਿਅਾ। ੲਿਸ ਦੌਰਾਨ ਨਿਰਧਾਰਤ ਰਾਗਾਂ ਵਿੱਚ ਕੀਰਤਨ ਕਰਦੇ ਹੋੲੇ ਜਵੱਦੀ ਟਕਸਾਲ ਦੇ ਵਿਦਿਅਾਰਥੀ, ਕਥਾ ਵਿਚਾਰਾਂ ਅਤੇ ਸਿਮਰਨ ਨਾਲ ਜੋੜਦੇ ਹੋੲੇ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ, ਕੀਰਤਨ ਨਾਲ ਨਿਹਾਲ ਕਰਦੇ ਹੋੲੇ ਭਾੲੀ ਵਰਿਅਾਮ ਸਿੰਘ ਜੀ, ਢਾਡੀ ਵਾਰਾਂ ਨਾਲ ਗੁਰੂ ੲਿਤਿਹਾਸ ਨਾਲ ਜੋੜਦੇ ਹੋੲੇ ਢਾਡੀ ਕੁਲਜੀਤ ਸਿੰਘ ਜੀ ਦਿਲਬਰ ਅਤੇ ਸਮਾਗਮ ਦੌਰਾਨ ਹਾਜਰੀ ਭਰਦੀਅਾਂ ਸੰਗਤਾ।