Gurmat Sangeet Workshop 2015

ਸਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵਲੋ ਚਲਾਏ ਗੁਰਮਤਿ ਸੰਗੀਤ ਦੇ ਪ੍ਰਚਾਰ ਦੇ ਕਾਰਜਾ ਅਧੀਨ ਗੁਰਮਤਿ ਸੰਗੀਤ ਵਰਕਸ਼ਾਪ ਮੁਖੀ ਜਵੱਦੀ ਟਕਸਾਲ ਸੰਤ ਬਾਬਾ ਅਮੀਰ ਸਿੰਘ ਜੀ ਦੀ ਦੇਖ ਰੇਖ ਹੇਠ ਅਰੰਭ ਹੋ ਰਹੀ ਹੈ | ਇਸ ਸੰਬੰਧ ਵਿਚ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਵਰਕਸ਼ਾਪ ਵਿਚ ਗੁਰਮਤਿ ਸੰਗੀਤ ਦੇ ਸਿਖਿਆਰਥੀਆ ਨੂੰ ਗੁਰਮਤਿ ਸੰਗੀਤ ਦੀ ਬਰੀਕੀਆ ਤੋਂ ਜਾਣੂ ਕਰਵਾਉਣ ਲਈ ਪ੍ਰਸਿਧ ਉਸਤਾਦ ਸਾਹਿਬਾਨ ਪਹੁਚਣਗੇ ਜਿਸ ਵਿਚ ਭਾਈ ਬਲਜੀਤ ਸਿੰਘ ਜੀ ਦਿੱਲੀ, ਉਸਤਾਦ ਅਕਰਮ ਖਾਨ ਜੀ (ਤਬਲਾ ਵਾਦਕ), ਉਸਤਾਦ ਦਾਨਿਸ਼ ਜੀ (ਰਬਾਬ ਵਾਦਕ), ਉਸਤਾਦ ਜਤਿੰਦਰ ਪਾਲ ਸਿੰਘ ਜੀ, ਪੰਡਿਤ ਰਮਾਕਾਂਤ ਜੀ, ਉਸਤਾਦ ਇੰਦਰਜੀਤ ਸਿੰਘ ਜੀ ਬਿੰਦੂ, ਉਸਤਾਦ ਤਜਿੰਦਰ ਸਿੰਘ ਜੀ, ਬੀਬੀ ਚਰਨਜੀਤ ਕੌਰ ਜੀ, ਪ੍ਰੋ ਸੁਖਪਾਲ ਸਿੰਘ ਜੀ, ਪ੍ਰੋ ਰਾਜਬਰਿੰਦਰ ਸਿੰਘ ਜੀ, ਪ੍ਰੋ ਕਵਰਦੀਪ ਸਿੰਘ ਜੀ ਸਿਖਿਆ ਦੇਣਗੇ | ਇਸ ਗੁਰਮਤਿ ਸੰਗੀਤ ਵਰਕਸ਼ਾਪ ਵਿਚ ਪੰਥ ਦੀਆ ਉਗੀਆਂ ਹਸਤੀਆਂ ਹਾਜਰੀਆ ਭਰਨਗੀਆਂ |